ਜਿਲ੍ਹਾ ਸਿੱਖਿਆ ਅਫਸਰ ਦੁਆਰਾ ਮੈਰੀਟੋਰੀਅਸ ਵਿਦਿਆਰਥੀਆਂ ਦਾ ਸਨਮਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 06 ਮਈ 2024
ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲ਼ੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੁਆਰਾ ਐਲਾਨੇ ਅੱਠਵੀ, ਦਸਵੀਂ ਅਤੇ ਬਾਰਵੀਂ ਦੇ ਨਤੀਜ਼ਿਆਂ ਵਿੱਚ ਪੰਜਾਬ ਭਰ ਵਿੱਚੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕ੍ਰਮਵਾਰ ਚੌਥਾ, ਅੱਠਵਾਂ ਅਤੇ ਸੱਤਵਾਂ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੱਠਵੀ ਜਮਾਤ ਦੇ ਨਤੀਜ਼ਿਆਂ ਵਿੱਚ ਸਰਕਾਰੀ ਸਕੂਲਾਂ ਨੇ ਤਿੰਨ ਮੈਰਿਟ, ਦਸਵੀਂ ਦੇ ਨਤੀਜ਼ਿਆਂ ਵਿੱਚ ਸਰਕਾਰੀ ਸਕੂਲਾਂ ਦੀਆਂ ਦੋ ਮੈਰਿਟ ਅਤੇ ਬਾਰਵੀਂ ਜਮਾਤ ਦੇ ਨਤੀਜ਼ਿਆਂ ਵਿੱਚ ਸਰਕਾਰੀ ਸਕੂਲਾਂ ਦੀਆਂ ਦੋ ਮੈਰਿਟ , ਕੁੱਲ ਸੱਤ ਮੈਰਿਟ ਹਾਸਲ ਕੀਤੀਆਂ ਗਈਆਂ। ਸਾਲ 2022-23 ਵਿੱਚ ਪ੍ਰਾਪਤ ਤਿੰਨ ਮੈਰਿਟ ਤੋਂ ਵਧ ਕੇ ਸੱਤ ਮੈਰਿਟ ਹੋ ਗਈਆਂ।ਸਾਲ 2022-23 ਵਿੱਚ ਪਹਿਲੀ ਵਾਰ ਮੈਰਿਟ ਵਿੱਚ ਆਏ ਵਿਿਦਆਰਥੀਆਂ ਨੂੰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਨੇ ਉਨ੍ਹਾਂ ਵਿਿਦਆਰਥੀਆਂ ਦੇ ਸਕੂਲਾਂ ਵਿੱਚ ਆਪ ਜਾ ਕੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਸੀ। ਉਸ ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਅਰਚਨਾ ਅਗਰਵਾਲ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਰਾਜੇਸ਼ ਕੁਮਾਰ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਇਜ਼ਰ ਅਤੇ ਦਵਿੰਦਰ ਕੌਰ, ਜਿਲ੍ਹਾ ਖੇਡ ਅਫਸਰ ਵਲੋਂ ਮੈਰੀਟੋਰੀਅਸ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ ਤਾਂ ਕਿ ਬਾਕੀ ਵਿਿਦਆਰਥੀਆਂ ਲਈ ਇੱਕ ਮਿਸਾਲ ਪੈਦਾ ਕੀਤੀ ਜਾ ਸਕੇ।ਇਸ ਮੌਕੇ ਅੱਠਵੀ ਜਮਾਤ ਦੀ ਵਿਿਦਆਰਥਣ ਕੇਂਜਲ ਭੁੱਟਾ ਪੁੱਤਰੀ ਧਰਮਿੰਦਰ, ਸਰਕਾਰੀ ਮਿਡਲ ਸਕੂਲ ਜੱਬੋਵਾਲ਼, ਸਟੇਟ ਮੈਰਿਟ ਨੰ 132, ਅਮਨਦੀਪ ਕੌਰ ਪੁੱਤਰੀ ਗੁਲਚਰਨ ਸਿੰਘ, ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਅਮਰਗੜ੍ਹ, ਸਟੇਟ ਮੈਰਿਟ ਨੰ. 234, ਜਸ਼ਨਦੀਪ ਕੌਰ ਪੁੱਤਰੀ ਚੰਚਲ ਸਿੰਘ, ਸਰਕਾਰੀ ਮਿਡਲ ਸਕੂਲ ਟੋਰੋਵਾਲ਼, ਸਟੇਟ ਮੈਰਿਟ ਨੰ 282, ਜਮਾਤ ਦਸਵੀਂ ਵਿੱਚ ਸਕੂਲ ਆਫ ਐਮੀਨੈਂਸ ਦੀ ਵਿਿਦਆਰਥਣ ਨਿਹਾਰਿਕਾ ਕੁਮਾਰੀ ਪੁੱਤਰੀ ਪਰਮਜੀਤ ਸ਼ੀਂਹਮਾਰ, ਸਟੇਟ ਮੈਰਿਟ ਨੰ 17, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਂਹੋ (ਲੜਕੇ) ਦਾ ਵਿਿਦਆਰਥੀ ਸਮੀਰ ਨਾਫਰਾ ਸਪੁੱਤਰ ਅਸ਼ੋਕ ਕੁਮਾਰ, ਸਟੇਟ ਮੈਰਿਟ ਨੰ. 228, ਬਾਰਵੀਂ ਜਮਾਤ ਵਿੱਚ ਸਕੂਲ ਆਫ ਐਮੀਨੈਂਸ ਦੀ ਵਿਿਦਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ, ਸਟੇਟ ਮੈਰਿਟ ਨੰ 234 ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰਾਂਹੋ ਦੀ ਵਿਿਦਆਰਥਣ ਪ੍ਰਦੀਪ ਕੌਰ ਪੁੱਤਰੀ ਬਲਵੀਰ ਰਾਮ, ਸਟੇਟ ਮੈਰਿਟ ਨੰ. 260 ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਰਚਨਾ ਅਗਰਵਾਲ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਨੇ ਬੋਲਦਿਆਂ ਕਿਹਾ ਕਿ ਬੋਰਡ ਦੀਆਂ ਜਮਾਤਾਂ ਦੇ ਸਾਰੇ ਵਿਿਦਆਰਥੀਆਂ ਦੀਆਂ ਮੈਰਿਟਾਂ ਆ ਸਕਦੀਆਂ ਨੇ, ਜੇਕਰ ਨਿਸ਼ਾਨਾ ਮਿੱਥਿਆ ਹੋਵੇ ਅਤੇ ਸਖਤ ਮਿਹਨਤ ਕੀਤੀ ਹੋਵੇ। ਸਿੱਖਿਆ ਦੇ ਖੇਤਰ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਿੰਨ ਮੈਰਿਟ ਤੋਂ ਵੱਧ ਕੇ ਸੱਤਾਂ ਤੇ ਆ ਗਿਆ ਹੈ, ਇਹ ਹੌਸਲੇ, ਜ਼ਜ਼ਬੇ,ਮਿਹਨਤ ਅਤੇ ਅਧਿਆਪਕ ਵਿਿਦਆਰਥੀਆਂ ਦੇ ਪੜ੍ਹਨ –ਪੜ੍ਹਾਉਣ ਦੇ ਸੰਬੰਧਾਂ ਦੀ ਮਿਸਾਲ ਹੈ।ਰਾਜੇਸ਼ ਕੁਮਾਰ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਨੇ ਕਿਹਾ ਕਿ ਅਸਲੀ ਦੇਸ਼ ਦੀ ਅਸਲੀ ਤਰੱਕੀ ਸਕੂਲਾਂ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇੱਥੇ ਦੇਸ਼ ਦਾ ਭਵਿੱਖ ਪੜ੍ਹ ਰਿਹਾ ਹੈ।ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਸਟਾਫ ਮੈਂਬਰਜ਼, ਪ੍ਰਿੰਸੀਪਲ ਜਗਜੀਤ ਕੌਰ ਅਤੇ ਸਟਾਫ ਮੈਂਬਰਜ਼, ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਸਟਾਫ ਮੈਂਬਰਜ਼, ਇੰਚਾਰਜ਼ ਮੈਡਮ ਸਤਿੰਦਰ ਕੌਰ ਅਤੇ ਸਟਾਫ ਮੈਂਬਰਜ਼, ਇੰਚਾਰਜ਼ ਪਰਵਿੰਦਰ ਭੰਗਲ ਸਟੇਟ ਅਵਾਰਡੀ ਅਤੇ ਸਟਾਫ ਮੈਂਬਰਜ਼, ਇੰਚਾਰਜ਼ ਨਿਰਮਲ ਨਵਾਂਗਰਾਈਂ ,ਸਟਾਫ ਮੈਂਬਰਜ਼ ਅਤੇ ਪਿੰਡ ਟੋਰੋਵਾਲ਼ ਦੇ ਪਤਵੰਤੇ ਮੈਂਬਰਜ਼ ਆਦਿ ਹਾਜ਼ਰ ਸਨ